ਬਠਿੰਡਾ (ਵਰਮਾ) : ਦਿੱਲੀ ਦੀ ਨਿਜ਼ਾਮੂਦੀਨ ਮਸਜਿਦ 'ਚ ਤਬਲੀਗੀ ਜਮਾਤ ਦੇ ਹਜ਼ਾਰਾਂ ਦੀ ਗਿਣਤੀ 'ਚ ਜਮ੍ਹਾ ਲੋਕਾਂ ਨੂੰ ਜਿਵੇਂ ਹੀ ਖਦੇੜਿਆ ਗਿਆ ਤਾਂ ਉਹ ਵੱਖ-ਵੱਖ ਖੇਤਰਾਂ 'ਚ ਪੁੱਜ ਗਏ, ਜਿਸ ਕਰਕੇ ਦੇਸ਼ 'ਚ ਹਾਹਾਕਾਰ ਮਚੀ ਹੋਈ ਹੈ। ਤਬਲੀਗੀ ਜਮਾਤ 'ਚ ਹਿੱਸਾ ਲੈਣ ਗਏ 40 ਲੋਕਾਂ ਦੀ ਬਠਿੰਡਾ 'ਚ ਪਛਾਣ ਕੀਤੀ ਗਈ ਹੈ ਜੋ ਦੇਸ਼-ਵਿਦੇਸ਼ ਤੋਂ ਆਏ ਪ੍ਰਚਾਰਕਾਂ ਨਾਲ ਕਈ ਦਿਨ ਰਹੇ। ਤਬਲੀਗੀ ਜਮਾਤ ਨਾਲ ਜੁੜੇ ਕਈ ਲੋਕਾਂ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਸੈਂਪਲ ਆਏ ਹਨ ਜਿਸ ਕਰਕੇ ਪੂਰੇ ਦੇਸ਼ 'ਚ ਤਹਿਲਕਾ ਮਚਿਆ ਹੋਇਆ ਹੈ। ਦੇਸ਼ ਭਰ ਦੇ 22 ਸੂਬਿਆਂ 'ਚੋਂ ਇਹ ਲੋਕ ਮਸਜਿਦ 'ਚ ਹਿੱਸਾ ਲੈਣ ਗਏ ਸੀ। ਪੰਜਾਬ ਦੇ ਵੀ ਲੋਕ ਸ਼ਾਮਲ ਸਨ। ਬਠਿੰਡਾ ਜ਼ਿਲੇ ਦੇ 40 ਤੋਂ ਜ਼ਿਆਦਾ ਲੋਕਾਂ ਦੀ ਪਛਾਣ ਕੀਤੀ ਗਈ ਹੈ ਜੋ ਇਸ ਪ੍ਰੋਗਰਾਮ 'ਚ ਪੁੱਜੇ ਸਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵਧਿਆ ਕੋਰੋਨਾ ਦਾ ਕਹਿਰ, ਇਕੋ ਦਿਨ ''ਚ ਅੱਠ ਨਵੇਂ ਕੇਸ ਆਏ ਸਾਹਮਣੇ
ਸੂਚੀ ਆਉਣ 'ਤੇ ਪੁਲਸ ਹਰਕਤ 'ਚ ਆਈ ਅਤੇ ਸਿਹਤ ਵਿਭਾਗ ਨੂੰ ਨਾਲ ਲੈ ਕੇ ਸ਼ਹਿਰ 'ਚ 7 ਲੋਕਾਂ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਕੇ ਉਨ੍ਹਾਂ ਦੇ ਸੈਂਪਲ ਭੇਜੇ ਗਏ। 4 ਲੋਕ ਜੋ ਮੁਸਲਿਮ ਭਾਈਚਾਰੇ ਨਾਲ ਜੁੜੇ ਹਨ, ਉਨ੍ਹਾਂ 'ਚੋਂ 3 ਚੰਦਸਰ ਬਸਤੀ 'ਚ ਰਹਿ ਰਹੇ ਹਨ। ਇਹ ਸਾਰੇ ਨਾਂ ਬਦਲ ਕੇ ਹਿੰਦੂ ਬਣ ਕੇ ਰਹਿ ਰਹੇ ਸੀ। ਇਨ੍ਹਾਂ ਸਾਰਿਆਂ ਦੇ ਸੈਂਪਲ ਪਟਿਆਲਾ ਭੇਜੇ ਗਏ ਹਨ। ਰਿਪੋਰਟ ਐਤਵਾਰ ਤੱਕ ਆਉਣ ਦੀ ਸੰਭਾਵਨਾ ਹੈ। ਪੁਲਸ ਨੇ ਇਨ੍ਹਾਂ ਲੋਕਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਜਾਣਕਾਰੀ ਇਕੱਠੀ ਕਰ ਲਈ ਹੈ। ਫਿਲਹਾਲ ਸੁਰੱÎਖਿਆ ਦੇ ਲਿਹਾਜ਼ ਨਾਲ ਇਨ੍ਹਾਂ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਨ੍ਹਾਂ ਲੋਕਾਂ ਦੀ ਅਸਲ ਗਿਣਤੀ ਬਾਰੇ ਹਾਲੇ ਤੱਕ ਪਤਾ ਨਹੀਂ ਚਲਿਆ ਪਰ ਸ਼ਹਿਰ 'ਚ ਇਨ੍ਹਾਂ ਸਾਰਿਆਂ ਨੂੰ ਲੈ ਕੇ ਚਰਚਾ ਜ਼ੋਰ ਫੜ ਗਈ ਹੈ ਤੇ ਲੋਕ ਡਰੇ ਹੋਏ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ''ਚ ਡਾ. ਐੱਸ. ਪੀ. ਸਿੰਘ ਓਬਰਾਏ ਦਾ ਪੰਜਾਬ ਲਈ ਵੱਡਾ ਐਲਾਨ
ਜਿਹੜੇ ਸ਼ੱਕੀਆਂ 'ਚ ਸ਼ਾਮਲ ਹਨ ਉਨ੍ਹਾਂ 'ਚੋਂ ਪਾਜ਼ੇਟਿਵ ਰਿਪੋਰਟ ਕਿਸੇ ਦੀ ਨਹੀਂ ਆਈ ਪਰ ਜਿਨ੍ਹਾਂ ਲੋਕਾਂ ਦੇ ਸੈਂਪਲ ਭੇਜੇ ਗਏ ਹਨ ਉਨ੍ਹਾਂ ਬਾਰੇ ਸੋਮਵਾਰ ਨੂੰ ਪਤਾ ਚੱਲੇਗਾ। ਦੇਰ ਰਾਤ ਤੱਕ ਦੋ ਦਰਜਨ ਹੋਰ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ ਜਿਸ ਸਬੰਧੀ ਸਿਹਤ ਵਿਭਾਗ ਜੁਟਿਆ ਹੋਇਆ ਹੈ। ਇਨ੍ਹਾਂ 'ਚੋਂ ਕੁਝ ਲੋਕ ਤਾਂ 12 ਮਾਰਚ ਤੋਂ ਲੈ ਕੇ 18 ਮਾਰਚ ਤੱਕ ਬਠਿੰਡਾ ਦੇ ਵੱਖ-ਵੱਖ ਖੇਤਰਾਂ 'ਚ ਪੁੱਜੇ ਸੀ ਜਦਕਿ 22 ਮਾਰਚ ਤੋਂ ਬਾਅਦ ਜਨਤਾ ਕਰਫਿਊ ਲੱਗ ਗਿਆ ਅਤੇ ਲਾਕਡਾਊਨ ਸ਼ੁਰੂ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਆਉਣਾ-ਜਾਣਾ ਬੰਦ ਹੋ ਚੁੱਕਾ ਸੀ। 15 ਮਾਰਚ ਨੂੰ ਕੁਝ ਲੋਕ ਹਾਜੀਰਤਨ ਦਰਗਾਹ ਬਠਿੰਡਾ 'ਚ ਵੀ ਕੁਝ ਦਿਨਾਂ ਲਈ ਰੁਕੇ ਸੀ। ਕਿਸ ਨੇ ਵੀ ਪੁਲਸ ਨੂੰ ਜਾਂ ਸਿਹਤ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਦੀ ਮੌਤ ''ਤੇ ਸੁਖਬੀਰ ਬਾਦਲ ਨੇ ਮੰਗਿਆ ਸਿਹਤ ਮੰਤਰੀ ਦਾ ਅਸਤੀਫਾ
ਜ਼ਿਕਰਯੋਗ ਹੈ ਕਿ ਤਬਲੀਗੀ ਜਮਾਤ ਨਾਲ ਜੁੜੇ 40 ਲੋਕਾਂ ਦੀ ਲਿਸਟ ਜੋ ਸੋਸ਼ਲ ਮੀਡੀਆ 'ਤੇ ਚੱਕਰ ਕੱਟ ਰਹੀ ਹੈ ਉਸ 'ਚੋਂ ਸੰਗਤ ਮੰਡੀ ਦੇ 9, ਤਲਵੰਡੀ ਸਾਬੋ ਦੇ 11, ਗੋਨਿਆਣਾ/ਨਥਾਣਾ ਦੇ 11, ਰਾਮਪੁਰਾ ਦੇ 12, ਜੀਦਾ ਦੇ 9, ਨੰਦਗੜ੍ਹ ਤੇ ਸ਼ਹਿਰ ਦੇ 7 ਲੋਕ ਸ਼ਾਮਲ ਹਨ। ਲਿਸਟ 'ਚ ਬਾਕਾਇਦਾ ਤਬਲੀਗੀ ਜਮਾਤ ਨਾਲ ਜੁੜੇ ਲੋਕਾਂ ਦੇ ਨਾਂ ਤੇ ਫੋਨ ਨੰਬਰ ਵੀ ਦਿੱਤੇ ਗਏ ਹਨ। ਕਰਫਿਊ ਖਤਮ ਹੋਣ ਤੋਂ ਬਾਅਦ ਇਹ ਲੋਕ ਸੁਲੇਮਾਨ ਕੰਪਾਊਂਡ ਮਸਜਿਦ ਕੁਲਰਾ ਮੁੰਬਈ ਜਾਣ ਦੀ ਯੋਜਨਾ ਬਣਾ ਰਹੇ ਸੀ। ਜ਼ਿਲੇ ਦੇ ਕੁਝ ਪਿੰਡਾਂ 'ਚ ਇਹ ਲੋਕ ਰਹਿ ਰਹੇ ਸੀ ਜਦਕਿ ਪਿੰਡ ਵਾਸੀਆਂ ਨੂੰ ਪਤਾ ਚਲਿਆ ਤਾਂ ਉਨ੍ਹਾਂ ਇਸ ਸੰਬੰਧੀ ਪੁਲਸ ਤੇ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਇਨ੍ਹਾਂ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਤੇ ਆਈਸੋਲੇਸ਼ਨ ਵਾਰਡ 'ਚ ਰੱਖ ਕੇ ਇਨ੍ਹਾਂ ਦੀ ਜਾਂਚ ਸ਼ੁਰੂ ਕੀਤੀ। ਸੈਂਪਲ ਪਟਿਆਲਾ ਲੈਬ 'ਚ ਭੇਜੇ ਗਏ।
ਇਹ ਵੀ ਪੜ੍ਹੋ : ਮੁਕਤਸਰ ''ਚ ਤਬਲੀਗੀ ਜਮਾਤ ਦੇ 15 ਵਿਅਕਤੀਆਂ ਨੂੰ ਹਸਪਤਾਲ ''ਚ ਕੀਤਾ ਗਿਆ ਆਈਸੋਲੇਟ
ਕੀ ਕਹਿਣਾ ਹੈ ਸਿਵਲ ਸਰਜਨ ਦਾ
ਸਿਵਲ ਹਸਪਤਾਲ ਦੇ ਸਿਵਲ ਸਰਜਨ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ 7 ਲੋਕਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਸੀ ਜਦਕਿ ਇਕ 75 ਸਾਲਾ ਔਰਤ ਨੂੰ ਐਡਵਾਂਸ ਕੈਂਸਰ ਹਸਪਤਾਲ 'ਚ ਵੈਂਟੀਲੇਟਰ ਲਈ ਭੇਜਿਆ ਗਿਆ ਸੀ। ਇਨ੍ਹਾਂ ਸਾਰਿਆਂ ਦੇ ਸੈਂਪਲ ਭੇਜੇ ਗਏ ਸੀ ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਦੇਰ ਰਾਤ ਆਈ ਜੋ ਸਾਰੇ ਨੈਗੇਟਿਵ ਪਾਏ ਗਏ। 16 ਲੋਕਾਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ ਜਿਨ੍ਹਾਂ 'ਚੋਂ 7 ਸ਼ੱਕੀ ਸ਼ੁੱਕਰਵਾਰ ਆਏ ਸੀ ਜਿਨ੍ਹਾਂ ਦੀ ਰਿਪੋਰਟ ਆਉਣ ਦੇ ਬਾਅਦ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਗਾ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ : ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਲੱਗ ਰਹੇ ਦੋਸ਼ਾਂ ''ਤੇ ਪੰਜਾਬ ਸਰਕਾਰ ਦਾ ਸਪੱਸ਼ਟੀਕਰਨ
ਡਰੋਨ ਜ਼ਰੀਏ ਰੱਖੀ ਗਈ ਜਲੰਧਰ ਸ਼ਹਿਰ 'ਚ ਨਜ਼ਰ, ਪਹਿਲੇ ਦਿਨ 12 ਮਾਮਲੇ ਦਰਜ ਤੇ 20 ਗ੍ਰਿਫਤਾਰ
NEXT STORY